Canada ’ਚ ਲਾਪਤਾ ਹੋਇਆ ਇਹ 23 ਸਾਲਾ ਪੰਜਾਬੀ ਨੌਜਵਾਨ, ਨੌਜਵਾਨ ਨੂੰ ਲੱਭਣ ਲਈ Canada Police ਨੇ ਮੰਗੀ ਮਦਦ! |

2023-12-27 0

ਕੈਨੇਡਾ ’ਚ 23 ਸਾਲਾ ਪੰਜਾਬੀ ਨੌਜਵਾਨ ਲਾਪਤਾ ਹੋ ਗਿਆ। ਸਰੀ ਪੁਲਿਸ ਨੇ ਏਕਮਜੋਤ ਸਿੰਘ ਨਾਂ ਦੇ ਇਸ ਨੌਜਵਾਨ ਦੀ ਭਾਲ਼ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ। 22 ਦਸੰਬਰ ਨੂੰ ਸਰੀ ’ਚ ਆਖਰੀ ਵਾਰ ਦੇਖੇ ਗਏ ਇਸ ਨੌਜਵਾਨ ਦੇ ਲਾਪਤਾ ਹੋਣ ਸਬੰਧੀ 24 ਦਸੰਬਰ ਨੂੰ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਗਈ।ਸਰੀ ਆਰਸੀਐਮਪੀ ਯਾਨੀ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ ਸਰੀ ਦਾ ਵਾਸੀ 23 ਸਾਲਾ ਏਕਮਜੋਤ ਸਿੰਘ ਲਾਪਤਾ ਹੈ। ਹਾਲਾਂਕਿ ਏਕਮਜੋਤ 22 ਦਸੰਬਰ ਤੋਂ ਲਾਪਤਾ ਹੈ, ਪਰ ਪਰਿਵਾਰ ਵੱਲੋਂ 24 ਦਸੰਬਰ ਨੂੰ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਗਈ। ਪਰਿਵਾਰ ਦਾ ਕਹਿਣਾ ਹੈ ਕਿ ਏਕਮਜੋਤ ਸਿੰਘ 22 ਦਸੰਬਰ ਨੂੰ ਦੁਪਹਿਰ ਬਾਅਦ 3 ਵਜੇ ਸਰੀ ਦੇ ਕਿੰਗ ਜਾਰਜ ਬੁਲੇਵਾਰਡ ਦੇ 8200 ਬਲਾਕ ਵਿੱਚ ਆਖਰੀ ਵਾਰ ਦੇਖਿਆ ਗਿਆ। ਉਸ ਮਗਰੋਂ ਉਸ ਬਾਰੇ ਕੁਝ ਪਤਾ ਨਹੀਂ ਲੱਗਾ।
.
This 23-year-old Punjabi youth went missing in Canada, Canada Police asked for help to find the young man!
.
.
.
#canadanews #EkamjotSingh #canadaboymissing